ਵਿਕਟੋਰੀਆ ਪੁਲਿਸ ਭਾਈਚਾਰੇ ਨੂੰ ਖ਼ਤਰਨਾਕ ਡਰਾਈਵਰਾਂ ਤੋਂ ਬਚਾਉਂਦੀ ਹੈ

ਵਿਕਟੋਰੀਆ ਪੁਲਿਸ ਸੜਕਾਂ ਨੂੰ ਹਰ ਕਿਸੇ ਲਈ ਸੁਰੱਖਿਅਤ ਬਨਾਉਣ ਲਈ ਵਚਨਬੱਧ ਹੈ। ਦਿਨ-ਰਾਤ, ਪੁਲਿਸ ਅਫ਼ਸਰ ਖ਼ਤਰਨਾਕ ਡਰਾਈਵਰਾਂ ਨੂੰ ਰੋਕਣ ਅਤੇ ਹਾਦਸਿਆਂ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਜੋ ਕੋਈ ਵੀ ਸੜਕ ਦੇ ਨਿਯਮਾਂ ਨੂੰ ਤੋੜਦਾ ਪਾਇਆ ਗਿਆ ਤਾਂ ਉਸ ਨੂੰ ਗੰਭੀਰ ਕਾਨੂੰਨੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਕਿ ਇਹ ਕੋਈ ਪਿਛਲੀ ਸੜਕ ਹੋਵੇ, ਕੋਈ ਮੁੱਖ ਸੜਕ ਜਾਂ ਕੋਈ ਹਾਈਵੇਅ ਹੋਵੇ, ਵਿਕਟੋਰੀਆ ਪੁਲਿਸ ਭਾਈਚਾਰੇ ਦੀ ਸੁਰੱਖਿਆ ਕਰਨ ਵਾਸਤੇ ਮੌਜ਼ੂਦ ਹੋਵੇਗੀ।

ਤੁਹਾਡੀਆਂ ਛੁੱਟੀਆਂ ਕਿਵੇਂ ਖ਼ਤਮ ਹੋਣਗੀਆਂ - ਇਹ ਤੁਹਾਡਾ ਫ਼ੈਸਲਾ ਹੈ

ਪੁਲਿਸ ਗੱਡੀ ਤੇਜ਼ ਚਲਾਉਣ ਵਾਲੇ ਡਰਾਈਵਰਾਂ ਨੂੰ ਫੜਨ ਲਈ ਕਾਰ ਅਤੇ ਮੋਟਰਸਾਈਕਲ ਪੁਲਿਸ ਯੂਨਿਟਾਂ ਤੋਂ ਲੈ ਕੇ ਬਿਨਾਂ ਨਿਸ਼ਾਨ ਵਾਲੀਆਂ ਕਾਰਾਂ ਤੱਕ, ਵੱਖ-ਵੱਖ ਸਾਧਨਾਂ ਅਤੇ ਤਰੀਕਿਆਂ ਦੀ ਵਰਤੋਂ ਕਰ ਸਕਦੀ ਹੈ। ਇਨ੍ਹਾਂ ਛੁੱਟੀਆਂ ਵਿੱਚ ਸਹੀ ਫ਼ੈਸਲਾ ਕਰੋ। ਸੜਕ 'ਤੇ ਹੌਲੀ ਗੱਡੀ ਚਲਾਓ।